Friday, January 26, 2024

ਪਤੀਲੇ ਵਿਚ ਪਤੀ

ਪਤਨੀ: ਮੈਂ ਕਿਹਾ ਜੀ ਉੱਠ ਜਾਓ, ਮੈਂ ਚਾਹ ਬਣਾ ਰਹੀ ਹਾਂ ।
ਪਤੀ: ਤੇ ਬਣਾਈ ਜਾ ਮੈਂ ਕਿਹੜਾ ਪਤੀਲੇ ਵਿਚ ਬੈਠਾਂ ।

Sunday, January 21, 2024

ਨੌਕਰ

ਪਹਿਲਾ: ਭਾਜੀ ਮੈਂ ਸੁਣਿਆ ਤੁਸੀਂ ਇੱਕ ਨੌਕਰ ਦੀ ਭਾਲ ਕਰ ਰਹੇ ਹੋ।

ਦੂਜਾ: ਅਵੱਸ਼ ਹਾਂ.

ਪਹਿਲਾ: ਮੈਨੂੰ ਕਿਹੜਾ ਕੰਮ ਕਰਨਾ ਪਏਗਾ?

ਦੂਜਾ: ਬਹੁਤਾ ਨਹੀਂ, ਏਹ ਡੱਬਾ ਲੈ, ਉਹ ਸਾਮ੍ਹਣੇ ਗੁਰਦੁਆਰੇ ਜਾ, ਆਪਣਾ ਖਾਣਾ ਖਾ ਕੇ, ਅਤੇ ਮੇਰੇ ਲਈ ਖਾਣਾ ਡੱਬੇ ਵਿਚ ਪੂਆ ਕੇ ਲੈ ਆ।

Friday, January 19, 2024

ਦਿਲ ਖੋਲ੍ਹ ਕੇ ਹੱਸਣ ਦਾ ਮੌਕਾ

ਆਪ੍ਰੇਸ਼ਨ ਦੌਰਾਨ ਮਰੀਜ਼ ਦਾ ਦਿਲ ਖੋਲ੍ਹਣ ਤੋਂ ਬਾਅਦ ਦਿਲ ਦਾ ਸਰਜਨ ਉੱਚੀ-ਉੱਚੀ ਹੱਸਣ ਲੱਗਾ ।

ਨਰਸ: ਡਾਕਟਰ ਸਾਹਿਬ ਇਹ ਤੁਸੀਂ ਕੀ ਕਰ ਰਹੇ ਹੋ?

ਡਾਕਟਰ: ਪਹਿਲੀ ਵਾਰ ਦਿਲ ਖੋਲ੍ਹ ਕੇ ਹੱਸਣ ਦਾ ਮੌਕਾ ਮਿਲਿਆ ਹੈ ।

ਕਰਜ਼ਾ

ਬੈਂਕ ਮੈਨੇਜਰ: ਵਧਾਈ ਹੋਵੇ, ਤੁਹਾਡਾ ਲੋਨ ਪਾਸ ਹੋ ਗਿਆ ਹੈ।

ਕਿਸਾਨ: ਧੰਨਵਾਦ ਜਨਾਬ, ਮੈਂ ਹਮੇਸ਼ਾ ਤੁਹਾਡਾ ਰਿਣੀ ਰਹਾਂਗਾ।

Monday, January 8, 2024

ਮਾਂ ਬਰਾਬਰ

 ਪਾਪਾ ਬੇਟੇ ਨੂੰ, "ਬੇਟਾ ਟੀਚਰ ਮਾਂ ਬਰਾਬਰ ਹੁੰਦੀ ਹੈ."

ਬੇਟਾ, "ਪਾਪਾ ਤੁਸੀਂ ਵੀ ਹਮੇਸ਼ਾ ਆਪਣਾ ਕੰਮ ਬਣਾਉਣ ਦੀ ਸੋਚਦੇ ਰਹਿੰਦੇ ਹੋ."

X ਦਾ ਮੁੱਲ

 ਅਧਿਆਪਕ: 'X ਦਾ ਮੁੱਲ ਕੀ ਹੈ?'

ਵਿਦਿਆਰਥੀ: ਮਾਸਟਰ ਜੀ ਜਾਨ ਸੀ ਉਹ ਮੇਰੀ ।

ਗੂਗਲ ਚੁਗਲਖੌਰ

 ਪਹਿਲਾ: Google ਤਾਂ ਜਮਾਂ ਹੀ ਚੁਗਲਖੌਰ ਹੈ

ਦੂਜਾ : ਉਹ ਕਿਵੇਂ ?

ਪਹਿਲਾ : ਇਕ ਪੁਛੋ ਤਾਂ ਇਹ ਸੋ ਗੱਲਾਂ ਦੱਸਦਾ। ੳਹ ਵੀ ਲੂਣ ਮਿਰਚ ਛਿੜਕ ਕੇ ।