Saturday, March 28, 2020

ਰੂਹਾਨੀ ਮੰਨ

ਅੱਜ ਸਵੇਰੇ ਉਠਿਆ ਤੇ ਮੰਨ ਥੋੜ੍ਹਾ ਜਿਹਾ ਰੂਹਾਨੀ ਹੋ ਗਿਆ । ਮੈਂ ਸੋਚਣ ਲੱਗ ਪਿਆ ਕਿ
ਮੈਂ ਕੌਣ ਹਾਂ ?
ਕਿੱਥੋਂ ਆਇਆ ਹਾਂ ?
ਕਿਉਂ ਆਇਆ ਹਾਂ ?
ਕਿਥੇ ਜਾਣਾ ਹੈ ?
ਇੰਨੇ ਨੂੰ ਘਰਵਾਲੀ ਦੀ ਆਵਾਜ਼ ਆਈ
ਇਕ ਨੰਬਰ ਦੇ ਨਿਕੰਮੇ ਹੋ ਤੁਸੀਂ
ਪਤਾ ਨਹੀਂ ਕਿਹੜੇ ਢੱਠੇ ਖੂਹ ਵਿੱਚੋਂ ਆਏ ਹੋ
ਮੇਰੀ ਜ਼ਿੰਦਗੀ ਖਰਾਬ ਕਰਨ
ਜਾਓ ਜਾ ਕੇ ਡੰਗਰਾਂ ਨੂੰ ਪੱਠੇ ਪਾ ਕੇ ਆਓ।
ਮੇਰੇ ਚਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝ ਰਿਹਾ ਹਾਂ । 

ਲੋਕਡੋਊਨ ਗਿਆਨ

ਪਤੀ: ਲੋਕਡੋਊਨ ਕਰਕੇ ਇਕ ਨਵੇਂ ਗਿਆਨ ਦੀ ਪ੍ਰਾਪਤੀ ਹੋਈ ।
ਪਤਨੀ: ਉਹ ਕਿਹੜੀ ?
ਪਤੀ: ਇਹ ਕਿ ਝਾੜੂ ਲਗਾਉਂਦੇ ਹੋਏ ਅੱਗੇ ਨੂੰ ਜਾਈਦਾ ਅਤੇ ਪੋਚਾ ਲਗਾਉਂਦੇ ਹੋਏ ਪਿੱਛੇ ਨੂੰ ।

ਕਰੋਨਾ

ਬਿਸ਼ਨਾ:  ਸ਼ੇਅਰ ਸੁਣ ।

ਬੰਤਾ: ਸੁਣਾ ।

ਬਿਸ਼ਨਾ: ਆਗੇ ਕੂੰਆ ਪੀਛੇ ਖਾਈ ।
ਬਾਹਰ ਕਰੋਨਾ, ਅੰਦਰ ਲੁਗਾਈ ।।

ਵੱਧਾਈਆਂ

ਬਿਸ਼ਨਾ: ਬਈ ਕਰੋਨਾ ਵਾਇਰਸ ਕਰਕੇ ਬਜੁਰਗ ਮਾਤਾ ਪਿਤਾ ਨੂੰ ਵੀ ਆਪਸ ਵਿੱਚ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ।
ਪੱਪੂ: ਉਹ ਕਿਓਂ ਚਾਚਾ?
ਬਿਸ਼ਨਾ: ਇਸ ਲਈ ਕਿ ਇਸ ਉਮਰੇ ਲੋਕਾਂ ਤੋਂ ਵੱਧਾਈਆਂ ਲੈਂਦੇ ਹੋਏ ਕੋਈ ਚੰਗਾ ਲੱਗਦਾ?

ਲੰਚ ਟਾਈਮ ਅਤੇ ਕਰੋਨਾ

ਕਰੋਨਾ ਵਾਇਰਸ ਪੰਜਾਬ ਸਰਕਾਰ ਦੇ ਕਿਸੇ ਦਫਤਰ ਗਿਆ ।
ਕਲਰਕ: ਭਾਈ ਲੰਚ ਟਾਈਮ ਤੋਂ ਬਾਅਦ ਆਈਓ ।

Friday, March 27, 2020

ਠੇਕੇ vs ਪੇਕੇ

ਪੱਪੂ: ਯਾਰ ਇਹ ਕਰੋਨਾ ਨੇ ਤਾਂ ਬੇੜਾ ਗਰਕ ਕਰ ਦਿੱਤਾ ।
ਗੱਪੂ: ਕੀ ਹੋ ਗਿਆ?
ਪੱਪੂ: ਘਰ ਵਿਚ ਡੱਕੇ ਹੋਏ ਹਾਂ । ਜਨਾਨੀ ਪੇਕੇ ਨਹੀਂ ਜਾ ਸਕਦੀ ਤੇ ਬੰਦਾ ਠੇਕੇ  ਨਹੀਂ ਜਾ ਸਕਦਾ ।

ਬੀਮਾਰੀ ਤੋਂ ਛੁੱਟਕਾਰਾ

ਕਰੋਨਾ Lockdown ਦੇ ਕਰਕੇ ਪੰਜ ਦਿਨਾਂ ਤੋਂ ਘਰ ਬੈਠਾ ਹਾਂ । ਪਤਨੀ ਲਾਗਿਓਂ ਲੰਘਦੀ ਹੋਈ ਬੋਲੀ; ਪਤਾ ਨਹੀਂ ਇਸ ਬੀਮਾਰੀ ਤੋਂ ਕਦੋਂ ਛੁੱਟਕਾਰਾ ਮਿਲੂ ।
ਮੈਂਨੂੰ ਸਮਝ ਨਹੀਂ ਆਈ ਕਿ ਇਹਨੇ ਮੈਂਨੂੰ ਕਿਹਾ ਹੈ ਕਿ ਕਰੋਨਾ ਨੂੰ 😀